ਜੂਹਾਂ, ਜੰਗਲ, ਬਾਂਗਰ ਬੇਲੇ,

ਕੱਛ ਨਾ ਉਞੇ ਯਾਰਾ।

ਦੁਨੀਆਂ ਵਿੱਚ ਸਗੋਂ ਤਿਰਖੇਰਾ,

ਲੱਭਦਾ ਏ ਉਹ ਪਿਆਰਾ ।

ਉੱਜੜੇ ਦਿਲ, ਵਸਦੀਆਂ ਅੱਖਾਂ,

ਵਿੱਚ ਨਾ ਜਿਸ ਨੂੰ ਦਿਸੇ,

ਜੰਗਲ ਦੇ ਕੰਡਿਆਂ ਵਿੱਚ ਉਸ ਨੂੰ,

ਦੇਵੇ ਕਿੰਜ ਨਜ਼ਾਰਾ ।

📝 ਸੋਧ ਲਈ ਭੇਜੋ