ਤਿੱਖੇ ਤਿੱਖੇ ਕਰਮਾਂ ਦੇ ਉੱਪਰ

ਤਿੱਖੇ ਤਿੱਖੇ ਕਰਮਾਂ ਦੇ ਉੱਪਰ ਮੇਰੇ

ਨਕਸ਼ਤਰਾਂ ਦੇ ਰਸਤੇ ਖਾਸੇ ਮੋਟੇ ਰਹੇ,

ਜ਼ਿੰਦਗੀ ਨੇ ਮੌਕੇ ਬਖਸ਼ੇ ਸੀ ਉਂਝ ਬੜੇ

ਬੱਸ ਅਸੀਓਂ ਹੀ ਯਾਰਾ ਸਿੱਕੇ ਖੋਟੇ ਰਹੇ,

ਕੱਢੇ ਕਸੀਦੇ ਸੱਭੇ ਤੂੰਈਓਂ ਜ਼ਿੰਦਗੀਏ

ਐਪਰ ਵਿੱਚੇ ਪਿੰਜਦੇ ਤਾਂ ਮੇਰੇ ਪੋਟੇ ਰਹੇ,

ਸ਼ਹਿਰ ਸਾਂ ਆਇਆ ਪਿੰਡੇ ਸੁਖ ਖਾਤਰ

ਹੁਣ ਤੱਕ ਜੂਝਦਿਆਂ ਦੇ ਪੈਂਦੇ ਸੋਟੇ ਰਹੇ,

ਰੰਗ ਫਿੱਕਿਆਂ ਨੂੰ ਸਲਾਹੁਣ ਲੱਗਿਆਂ ਮੈਂ

ਸੁਫਨਿਆਂ ਵਿੱਚੇ ਜੱਚਦੇ ਸੂਹੇ ਗੋਟੇ ਰਹੇ,

ਕਿੰਨੇ ਟੁੱਟੇ ਜੁੜੇ ਬਚੇ ਨੇ ਸੱਜਣ ਵਿਰਕਾ

ਖਿਆਲ ਰੱਖਣ ਤੱਕ ਮੇਰੇ ਹੁੰਦੇ ਟੋਟੇ ਰਹੇ,

ਵੱਡੇ ਹੋ ਕੇ ਮਾੜੇ ਚੰਗੇ ਨੇ ਕਰਨ ਲੱਗੇ

ਭਲੇ ਸੀ ਸਭ ਬਾਲ ਜਦੋ ਤੱਕ ਛੋਟੇ ਰਹੇ॥

📝 ਸੋਧ ਲਈ ਭੇਜੋ