1.
ਜਾਂ ਤਾਂ ਕੈਦ ਮਿਲੇ ਗਲਘੋਟੂ
ਜਾਂ ਜੰਗ ਦੇ ਜ਼ਖ਼ਮਾਂ ਦੀ ਪੀੜਾ,
ਮਾਵਾਂ ਦੇ ਹੰਝੂ ਵੀ ਹੁਣ ਤਾਂ
ਪੁੱਤਾਂ ਦੇ ਦੁੱਖ ਦੂਰ ਨਾ ਕਰਦੇ
2.
ਝੂਠ ਨੂੰ ਸੌ ਵਾਰ
ਦੁਹਰਾਏ ਜਾਣ ਤਕ ਉਡੀਕਣਾ
ਤੇ ਫਿਰ ਸੱਚ ਮੰਨ ਲੈਣਾ,
ਬਹੁਤ ਹੀ ਸਬਰ ਵਾਲੇ ਨੇ
ਮੇਰੇ ਦੇਸ਼ ਦੇ ਲੋਕ।
3.
ਤੁਸੀਂ ਹੋ ਵੱਡੇ
ਜ਼ੋਰਦਾਰ ਹੈ ਤਰਕ ਤੁਹਾਡੀ
ਝੂਠੀ ਸੱਚੀ ਦਾ ਕੀ ਰੌਲਾ
ਚਲੋ ਇੰਜ ਹੀ ਮੰਨ ਲੈਂਦੇ ਹਾਂ
ਨਹੀਂ ਤਾਂ ਤਰਕ ਡਾਂਗ ਦੀ
ਝਲਣੀ ਔਖੀ ਹੋ ਜਾਊ।