ਤਿਨਾ ਗ਼ਮ ਕੇਹਾ ਸਾਈਂ

ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ ।ਰਹਾਉ।

ਸੋਹਣੀ ਸੂਰਤਿ ਦਿਲਬਰ ਵਾਲੀ,

ਰਹੀ ਅੱਖੀਂ ਵਿਚਿ ਗੱਲਿ ।1।

ਇਕੁ ਪਲ ਸਜਣ ਜੁਦਾ ਥੀਵੈ,

ਬੈਠਾ ਅੰਦਰ ਮਲਿ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਚਲਣਾ ਅੱਜੁ ਕਿ ਕੱਲ ।3।

📝 ਸੋਧ ਲਈ ਭੇਜੋ