ਤਿਸ਼ਨਗੀ ਹੋਠਾਂ 'ਤੇ ਫਿਰ ਵੀ

ਤਿਸ਼ਨਗੀ ਹੋਠਾਂ 'ਤੇ ਫਿਰ ਵੀ ਆਸ ਹੈ

ਮਿਰਗ ਹਾਂ ਮਾਰੂਥਲਾਂ ਵਿਚ ਵਾਸ ਹੈ

ਪੈੜ ਤਾਂ ਉਸਦੀ ਚਿਰੋਕੀ ਮਿਟ ਗਈ

ਗੁਜ਼ਰਿਆ ਹੋਣੈਂ ਇਹੋ ਧਰਵਾਸ ਹੈ

ਮੋਤੀਏ ਦੇ ਫੁੱਲ ਤਾ ਮੁਰਝਾ ਗਏ

ਪਰ ਹਵਾਵਾਂ ਵਿਚ ਉਹਨਾਂ ਦੀ ਬਾਸ ਹੈ

ਹੁਣ ਕਿਤਾਬਾਂ ਵਿਚ ਵਫ਼ਾ ਦਾ ਫਲਸਫਾ

ਹੁਣ ਮੁਹੱਬਤ ਤਾਂ ਕੋਈ ਮਿਥਹਾਸ ਹੈ।

ਜੋ ਪਰਿੰਦੇ ਰਹੇ ਨੇ ਦੂਰ ਤੋਂ

ਵਤਨ ਵੀ ਉਹਨਾ ਲਈ ਪਰਵਾਸ ਹੈ।

ਤੁਰ ਗਿਆ ਸੀ ਅਲਵਿਦਾ ਜੋ ਆਖ ਕੇ

ਪਰਤ ਆਉਣੈਂ ਉਸ ਮੇਰਾ ਵਿਸ਼ਵਾਸ ਹੈ।

ਤੜਫਦਾ ਹੈ ਜੇ ਸੁਮੈਰਾ ਉਹ ਅਜੇ

ਦਰਦ ਦਾ ਉਸਨੂੰ ਵੀ ਤਾਂ ਅਹਿਸਾਸ ਹੈ

📝 ਸੋਧ ਲਈ ਭੇਜੋ