ਇਹ ਸੜਕ

ਤੇ ਕਿਸਦੀ ਲਾਸ਼ ਪਈ ਹੈ? 

ਭੀੜ ਤਮਾਸ਼ਾ ਦੇਖ ਰਹੀ ਹੈ

ਕੁੱਤੇ ਜਿਸਮ ਫ਼ਰੋਲ ਰਹੇ ਨੇ

ਲੋਕੀਂ ਕੁੱਝ ਨਾ ਬੋਲ ਰਹੇ ਨੇ 

ਸਾਸ਼ਕ ਨੂੰ

ਕੋਈ ਫ਼ਰਕ ਨਾ ਪੈਂਦਾ

ਉਸ ਲਈ ਪੈਸਾ ਟੋਲ ਰਹੇ ਨੇ

ਇਨਸਾਨਾਂ ਤੋਂ ਚੰਗੇ 

ਤਾਂ ਕੁੱਤੇ ਨੇ ਹੋ ਗਏ

ਇੱਕ ਦੂਜੇ ਲਈ ਬੋਲ ਰਹੇ ਨੇ 

ਗਲੇ ਸੜੇ ਜਿਸਮਾਂ ਦੇ ਵਿੱਚੋਂ

ਕੁੱਝ ਨਾ ਕੁੱਝ ਤੇ ਟੋਲ ਰਹੇ ਨੇ

ਬੰਦਿਆਂ ਦੇ ਦਿਲ ਪੱਥਰ ਨੇ ਹੋ ਗਏ

ਗਿਰਵੀ ਰੱਖ ਬੈਠੇ ਨੇ ਖ਼ੁਦ ਨੂੰ

ਜ਼ਮੀਰਾਂ ਨੂੰ ਛਿੱਕੇ ਟੰਗਕੇ

ਖ਼ੁਦ ਹੀ ਖ਼ੁਦ ਨੂੰ ਰੋਲ ਰਹੇ ਨੇ

ਕੀ ਹੁੰਦੇ ਸੀ

ਕੀ ਬਣ ਬੈਠੇ ਨੇ

ਸੋਹਣਾ ਵਿਰਸਾ ਭੁੱਲ ਚੁੱਕੇ ਨੇ

ਟਿੱਕ ਟੋਕਾਂ ਤੇ

ਪਤਾ ਨਹੀਂ ਕੀ ਟੋਲ ਰਹੇ ਨੇ

ਆਪਣੀ ਭਾਸ਼ਾ ਭੁੱਲ ਰਹੇ ਨੇ

ਆਪਣੀ ਭਾਸ਼ਾ ਭੁੱਲ ਰਹੇ ਨੇ

ਗ਼ੈਰਾਂ ਦੀ ਬੋਲੀ ਬੋਲ ਰਹੇ ਨੇ

ਇਹ

ਸੜਕ ਤੇ ਕਿਸਦੀ ਲਾਸ਼ ਪਈ ਹੈ

📝 ਸੋਧ ਲਈ ਭੇਜੋ