ਗੱਲ ਸੁਣ ਬਈ ਟਮਾਟਰਾ,
ਤੂੰ ਸਬਜ਼ੀਆਂ ਦਾ ਸਰਦਾਰ।
ਹੋਣ ਘਰ-ਘਰ ਗੱਲਾਂ ਤੇਰੀਆਂ,
ਤੂੰ ਗ਼ਰੀਬ ਦੀ ਪਹੁੰਚੋਂ ਬਾਹਰ।
ਸੈਂ ਦਸ ਰੁਪਈਏ ਰੁਲਦਾ,
ਹੁਣ ਦੋ ਸੌ ਹੋਇਉਂ ਪਾਰ।
ਸਦਾ ਰਹੇ ਨਾ ਗੁੱਡੀ ਚੜ੍ਹਦੀ,
ਪੈ ਜਾਂਦੀ ਰੱਬ ਦੀ ਮਾਰ ।
ਬਣ ਬੰਦਾ ਥੱਲੇ ਆ ਤੂੰ,
ਤੈਨੂੰ ਜਨਤਾ ਕਰੇ ਪੁਕਾਰ।
ਆ ਵਿੱਚ ਰਸੋਈ ਗ਼ਰੀਬ ਦੀ,
ਤੂੰ ਕੁਝ ਤੇ ਸੋਚ ਵਿਚਾਰ।