ਟੋਆ ਪੁੱਟਣਾ ਸੁੱਟਣ ਲਈ ਗ਼ੈਰਾਂ
ਟੋਆ ਪੁੱਟਣਾ
ਸੁੱਟਣ ਲਈ ਗ਼ੈਰਾਂ
ਕੰਮ ਕੁਚੱਜੇ
ਕੋਝੇ ਬੰਦੇ ਕਰਦੇ
ਆਪਣੇ ਡਿਗ ਪੈਣੇ।
ਜੇ ਪੁੱਟ ਬੈਠਾ
ਲੈ ਨਿੰਮ ਲਗਾ ਹੁਣ
ਬਹਿ ਕੇ ਛਾਂਵਾਂ
ਦਾਤਣ ਕਰ ਲਾਂਗੇ
ਦੰਦਾਂ ਦੀ ਰਾਖੀ ਸਹੀ।
ਸੁੱਕੀ ਧਰਤੀ
ਅਸਮਾਨ ਧੂਆਂਖੇ
ਸਾਹ ਮੁੱਕਦੇ
ਕਿਹੜੇ ਤੈਂ ਤੱਕਣੇ
ਲੋੜ ਸੋਚ ਬਦਲ।
ਕੁੱਖਾਂ ਸੁੱਚੀਆਂ
ਧੀਆਂ-ਪੁੱਤ ਖੇਡਣ
ਕੈਂਚੀ ਕੁਤਰਨਾ
ਬੰਦ ਕਰ ਬੰਦਿਆ
ਵੰਸ਼ ਮੁੱਕ ਜਾਵਣੇ।
ਪਾਣੀ ਸੁੱਚਾ
ਨਦੀਆਂ ਤੇ ਨਹਿਰਾਂ
ਜੀਣਾ ਲੋਚੇਂ ਜੇ
ਗੰਦ ਨਾ ਵਿੱਚ ਪਾ
ਜ਼ਹਿਰ ਪੀਣਾ ਔਖਾ।
ਪਾਲ਼ੀ ਸਰਬ
ਮਾਂ ਵਿੱਚ ਗਰਭ
ਦਿੱਤੇ ਸੰਸਕਾਰ
ਕੁਦਰਤ ਲਈ ਲਿਖ
ਮਰਦੇ ਦਮ ਤੱਕ।