" ਤੂੰ "
ਜਦੋਂ ਮੇਰੇ ਪਿੰਡ ਦੇ
ਦਰਿਆ ਵੱਲ
ਰੀਝ ਨਾਲ ਤੱਕਦੀ ਏ ਨਾ
ਹਿੱਲਦਾ ਪਾਣੀ
ਮੈਨੂੰ ਏਦਾਂ ਲੱਗੂ
ਜਿਵੇਂ ਤੇਰੇ ਨਾਲ ਗੱਲਾਂ
ਕਰ ਰਿਹਾ ਹੋਵੇ
" ਤੂੰ "
ਮੈਨੂੰ ਕਿਤੇ ਏਧਰ
ਓਧਰ ਨਾ ਲੱਭਿਆ ਕਰ
ਮੇਰੀ ਲਿਖੀ ਹੋਈ
ਕਵਿਤਾ ਪੜਿਆ ਕਰ
ਵੇਖਿਆ ਕਰ
ਮੈਂ ਅੱਖਰਾਂ ਦੇ ਪਰਛਾਂਵੇ ਵਿੱਚ
ਤੇਰੇ ਨਾਲ ਹੀ ਤਾਂ ਮਸ਼ਰੂਫ ਹੁੰਦਾ ਹਾਂ
" ਤੈਨੂੰ ਪਤਾ ! "
ਸਾਡੇ ਘਰਦੀ ਬਾਹਰ ਵਾਲੀ ਕਿਆਰੀ ਵਿੱਚ
ਫੁੱਲ ਹੀ ਫੁੱਲ ਲੱਗੇ ਹੋਏ ਨੇ
ਜਦੋਂ ਖਿੜਦੇ ਨੇ
ਮੈਂ ਅੱਖਾਂ ਸਾਹਮਣੇ
ਤੇਰੀ ਤਸਵੀਰ ਬਣਾ ਲੈਂਦਾ ਹਾਂ
ਤੇ ਸੋਚਦਾ ਹਾਂ,
ਤੂੰ ਫੁੱਲਾਂ ਵਾਂਗ ਖਿੜਦੀ ਏ
ਕਿ ਫੁੱਲ ਤੇਰੇ ਵਾਂਗ ?