ਤੋਏ-ਤਲਬ ਮੈਂਡੀ ਹੱਕ ਪਾਕ ਵਲੋਂ

ਤੋਏ-ਤਲਬ ਮੈਂਡੀ ਹੱਕ ਪਾਕ ਵਲੋਂ,

ਤੋੜੇ ਨਾਲ ਗੁਨਾਹਾਂ ਦੇ ਅੱਟੀਆਂ ਮੈਂ

ਏਹਨਾਂ ਸਾਹਿਬਾਂ ਦੇ ਧਰਮ ਬੰਨ੍ਹੀਆਂ ਮੈਂ,

ਸੋਹਣਿਆਂ ਦੇ ਨੈਣਾਂ ਪੱਟੀਆਂ ਮੈਂ

ਮਖਣ ਦੀ ਹਮਸਾਈ ਹਾਂ ਮੈਂ,

ਤੋੜੇ ਛਾਹ ਨਿਮਾਨੜੀ ਖੱਟੀਆਂ ਮੈਂ

ਅਲੀ ਹੈਦਰ ਜਾਏ ਸ਼ਰਾਬ ਦੀ ਹਾਂ,

ਤੋੜੇ ਖਾਕ ਨਿਮਾਣੀ ਦੀ ਮੱਟੀਆਂ ਮੈਂ ।੧੬।

📝 ਸੋਧ ਲਈ ਭੇਜੋ