ਤੋਏ-ਤਰ੍ਹਾਂ ਤੁਸਾਡੜੇ ਖ਼ੂਬੀ ਦੀ

ਤੋਏ-ਤਰ੍ਹਾਂ ਤੁਸਾਡੜੇ ਖ਼ੂਬੀ ਦੀ,

ਮੂਲ ਸ਼ਰ੍ਹਾ ਨਾ ਕੀਤੜੀ ਵੈਂਦੜੀ ਜੇ

ਦੇਖ ਹਾਸੀਆ ਖਤ ਤੁਸਾਡੜੇ ਦਾ,

ਕੇ ਦਰਸ ਤਬੀਅਤ ਕੈਂਦੜੀ ਜੇ

ਸਭ ਬਹਮ ਦਲਾਇਲ ਦੂਰ ਤਸਲਸਲ,

ਮਸਲਾ ਜ਼ੁਲਫ਼ ਸੁਣੈਂਦੜੀ ਜੇ

ਹੈਦਰ ਮੁੱਲਾਂ ਤੇ ਫਾਜ਼ਿਲ ਕਾਜ਼ੀ ਨੂੰ,

ਹੈਬਤ ਹਰਫ ਪੜੈਂਦੜੀ ਜੇ ।੧੬।

📝 ਸੋਧ ਲਈ ਭੇਜੋ