ਤੋਏ-ਤੂਬਾ ਕੱਦ ਤੇ ਖਦ ਗੁਲਿਸਤਾਂ

ਤੋਏ-ਤੂਬਾ ਕੱਦ ਤੇ ਖਦ ਗੁਲਿਸਤਾਂ,

ਬਾਗ ਬਹਿਸ਼ਤ ਜਮਾਲ ਥੀਆ

ਸੁੰਬਲ ਜ਼ੁਲਫ਼ਾਂ ਲਬ ਕੌਸਰ

ਖਾਲ ਸਿਆਹ ਬਲਾਲ ਥੀਆ

ਨੈਣ ਝਰੋਖੜੇ, ਪਲਕਾਂ ਛੱਜੇ,

ਮੋਮਨ ਨੂਰ ਮਿਸਾਲ ਥੀਆ

ਰਮਜ਼ਾਂ ਗਮਜ਼ੇ ਹੂਰਾਂ ਰਿਜ਼ਵਾਂ,

ਹੈਦਰ ਵੇਖ ਨਿਹਾਲ ਥੀਆ ।੧੬।

📝 ਸੋਧ ਲਈ ਭੇਜੋ