ਤੋਏ-ਤੂਰ ਦੀ ਆਤਿਸ਼ ਨਖਲ ਕੁਨੋਂ

ਤੋਏ-ਤੂਰ ਦੀ ਆਤਿਸ਼ ਨਖਲ ਕੁਨੋਂ,

ਯਾਂ ਗਾਹਲ ਦਿਸੀਵੇ ਜ਼ੁਲਫ ਕੁਨੋਂ ।

ਯਾ ਵਤ ਆਸਾ ਮੂਸਾ ਦਾ

ਤਮਸੀਲ ਕਚੀਵੇ ਜ਼ੁਲਫ ਕੁਨੋਂ ।

ਯਾ ਬਿਸਮਿਲਾ ਲਾਲ ਵਰਕ ਤੇ

ਮਿਸਲ ਰਖੀਵੇ ਜ਼ੁਲਫ ਕੁਨੋਂ ।

ਹੈਦਰ ਦੂਰ ਤਸਲਸਲ ਮਸਲੇ

ਸਬਕ ਪੜ੍ਹੀਵੇ ਜ਼ੁਲਫ ਕੁਨੋਂ ।੧੬।

📝 ਸੋਧ ਲਈ ਭੇਜੋ