ਤੂੰ ਵੀ ਵਿਹੜੇ ਨਿੰਮ ਲਾਈ

ਸਾਡੇ ਤਾਂ ਸੋਹਣਿਓਂ ਸਵੇਰ ਹੋ ਗਈ

 ਤੇਰੇ ਬੀਤ ਗਏ ਦੋ ਪਹਿਰ, ਅਸਾਂ ਸੁਣਿਆ।

 ਅਸਾਂ ਏਥੇ ਠੰਢੇ ਦਰਿਆਵਾਂ, ਪਾਣੀ ਪੀਤਾ

 ਫਿਰੇਂ ਲੱਭਦਾ ਸਮੁੰਦਰਾ ਤੂੰ, ਅਸਾਂ ਸੁਣਿਆ।

 ਯਾਦਾਂ ਤੇਰੀਆਂ ਅਵੱਲੇ ਰਾਹੇ ਤੁਰੀਆਂ

 ਤੂੰ ਵੀ ਲੈਂਦਾ ਏਂ ਸਹਾਰਾ, ਅਸਾਂ ਸੁਣਿਆ।

 ਕੱਚੇ ਕੋਠੇ ਤਾਈਂ, ਪੋਚੇ ਮਾਰੀ ਜਾਨੇਂ ਆਂ

 ਤੁਸਾਂ ਆਉਣਾ ਏਂ ਦੁਆਰੇ, ਅਸਾਂ ਸੁਣਿਆ।

 ਪੰਛੀ ਤੇ ਪਰਦੇਸੀ, ਉੱਡ ਗਏ ਮੁੜਦੇ ਨਾ

 ਤੈਂ ਕੀਤੇ ਨੇ ਤਿਆਰੇ, ਅਸਾਂ ਸੁਣਿਆ।

 ਅਸਾਂ ਦੀ ਲੜਾਈ ਹੈ, ਕੁਦਰਤ ਦੇ ਵਾਸਤੇ

 ਤੇਰੀ ਪੰਜਾਬੀ ਲਈ ਲੜਾਈ, ਅਸਾਂ ਸੁਣਿਆ।

 ਸਰਬ ਤੇਰੀ ਯਾਦ ਵਿੱਚ, ਬੋਹੜ ਵਿਹੜੇ ਲਾ ਦਿੱਤਾ

 ਤੂੰ ਵੀ ਵਿਹੜੇ ਨਿੰਮ ਲਾਈ, ਅਸਾਂ ਸੁਣਿਆ।

 ਪ ਨੂੰ ਸਿਹਾਰੀ ਪਾ ਕੇ ਪਿੱਛੇ ਕੰਨਾ ਪਾਇਆ

 ਰ ਪੈਜੇ ਹੁੰਦੀ, ਸੁਣਵਾਈ ਅਸੀਂ ਸੁਣਿਆ।

 ਪਾਣੀ, ਰੁੱਖ, ਕੁੱਖ, ਤੇ ਪੰਜਾਬੀ ਬਾਂਹਾਂ ਖੋਲ੍ਹੀਂਆਂ

 ਗਲ਼ ਲੱਗਣੇ ਦੀ ਤੂੰ ਵੀ ਧਾਰੀ, ਅਸਾਂ ਸੁਣਿਆ।

 ਹਿੰਮਤੇ-ਮਰਦਾਂ, ਮਦਦੇ-ਖ਼ੁਦਾ ਕਹਿੰਦੇ

 ਨਾਨਕ ਸਾਹਿਬ ਸਰਬ ਨੂੰ, ਕੀਤਾ ਚੌਗੁਣਿਆਂ।

📝 ਸੋਧ ਲਈ ਭੇਜੋ