ਤੂੰ ਦਰਿਆਵਾਂ ਦਾ ਨੀਰ ਨੀ, 

ਓਹਲੇ ਪਹਾੜਾਂ ਦੇ ਖੜ੍ਹ ਮੈਂ ਮਾਰਾਂ

ਸਾਂਵਲ ਨਦੀਆਂ ਦਾ ਤੀਰ ਨੀ।

ਬੇਲੇ ਦਾ ਬੂਹਾ ਖੁਲ੍ਹਿਆ ਨੀ ਵਾਏ, 

ਸੰਝਾਂ ਦੀ ਲੱਦ ਗਈ ਵਹੀਰ ਨੀ।

ਮਿਰਜ਼ਾ ਧਾੜਵੀ ਜਾਨ ਤੋਂ ਪਿਆਰਾ 

ਰੁੰਨਿਆਂ ਕਿਉਂ ਵਾਣ ਸ਼ਮੀਰ ਨੀ।

ਤਿਨ੍ਹਾਂ ਨੂੰ ਨਦੀਆਂ ਦਾ ਦੇਸ ਬੇਗਾਨਾ

ਜਿਨ੍ਹਾਂ ਦੇ ਲੱਦ ਗਏ ਵੀਰ ਨੀ।

📝 ਸੋਧ ਲਈ ਭੇਜੋ