ਤੂੰ ਏਂ ਨਾ ਸਮਝ
ਕਿ ਮੈਂ ਤੇਰੇ ਨਾਲ ਨਹੀਂ
ਮੈਂ ਤੇਰੇ ਤੋਂ ਦੂਰ ਹੋ ਕੇ ਵੀ
ਤੇਰੇ ਨਾਲ ਹਾਂ
ਜੋ ਤਕਲੀਫ ਪਿੰਡੇ ਤੇ ਹੰਢਾਉਂਦਾ ਹੈ
ਮੈਂ ਉਹੀ ਤਕਲੀਫ ਮਨ ਤੇ ਹੰਢਾਉਂਦੀ ਹਾਂ
ਮੇਰਾ ਵੱਸ ਨਹੀਂ ਚਲਦਾ
ਨਹੀਂ ਤਾਂ ਤੇਰਾ ਹਰ ਦੁੱਖ ਹਰ ਲਵਾਂ
ਦੂਰੀ ਬਹੁਤ ਤਕਲੀਫ ਦਿੰਦੀ ਹੈ
ਖ਼ਾਸ ਤੌਰ ਤੇ ਜਦੋਂ ਕੋਈ ਆਪਣਾ ਤਕਲੀਫ ਵਿੱਚ ਹੋਵੇ
ਮੈਂ ਢਾਲ ਬਣ ਕੇ ਖੜ੍ਹੀ ਹੋਵਾਂਗੀ
ਤੇਰੇ ਤੇ ਦੁੱਖਾਂ ਦੇ ਵਿਚਕਾਰ
ਮੇਰਾ ਪਿਆਰ
ਇੰਨਾ ਮਜ਼ਬੂਤ ਹੈ
ਕਿ ਤੈਨੂੰ ਤੱਤੀ ਵਾ ਵੀ ਲੱਗਣ ਨਹੀਂ ਦੇਵੇਗਾ