ਤੂੰ ਗੈਰ ਵੀ ਲੱਗਦਾ

ਤੂੰ ਗੈਰ  ਵੀ ਲੱਗਦਾ ਨਹੀਂ

ਪਰ ਆਪਣਾ ਵੀ ਤਾਂ ਨਹੀਂ  

ਇਹ ਦੌਰ ਨਫ਼ਰਤਾਂ ਦਾ ਹੈ  

ਮੇਰੇ ਦਿਲ ਵਿੱਚ ਪਰ ਨਫ਼ਰਤ ਨਹੀਂ  

ਕਹਿੰਦੇ ਨੇ ਕਰੋ ਸਭ ਨੂੰ ਪਿਆਰ  

ਪਰ ਮੁਹੱਬਤ ਕੋਈ ਕਰਦਾ ਨਹੀਂ 

ਜੋ ਵੀ ਦਿਨ ਚੜ੍ਹਦਾ ਹੈ ਹਰ ਰੋਜ਼  

ਬੀਤ ਜਾਂਦਾ ਹੈ ਪਰ ਢਲਦਾ  ਨਹੀਂ  

ਹਰ ਕੋਈ ਹੈ ਵੰਡ ਰਿਹਾ ਮੁਸਕੁਰਾਹਟਾਂ  

 ਕਿਵੇਂ ਕਹਾਂ ਕੋਈ ਕਿਸੇ ਤੋਂ ਸੜਦਾ ਨਹੀਂ  

ਜ਼ਿੰਦਗੀ ਮੁਸ਼ਕਲ ਬਹੁਤ ਹੈ ਦੋਸਤੋ  

ਮਰਨ ਨੂੰ ਪਰ ਜੀ ਵੀ ਤਾਂ ਕਰਦਾ ਨਹੀਂ

📝 ਸੋਧ ਲਈ ਭੇਜੋ