ਤੂੰ ਘਟਾ ਹੈਂ! ਜਾ ਕਿਤੇ ਵੀ ਬਰਸ ਜਾ।
ਮੋਰ ਹੈਂ ਤਾਂ ਝੂਰ ਭਾਵੇਂ ਪੈਲ ਪਾ।
ਹੰਸ ਹੈਂ ਤਾਂ! ਦੁੱਧ ’ਚੋਂ ਪਾਣੀ ਨਿਤਾਰ,
ਕਾਗ ਹੈਂ ਤਾਂ! ਕੋਇਲਾਂ ਦੇ ਬੋਟ ਚਾ।
ਜਾਮ ਹੈਂ ਤਾਂ! ਜਾ ਕਿਸੇ ਦੀ ਪਿਆਸ ਬਣ,
ਦੀਪ ਹੈਂ ਤਾਂ ਰਾਤ ਦੀਵਾਲੀ ਬਣਾ।
ਰਾਗ ਹੈਂ ਤਾਂ! ਤੂੰ ਕਿਸੇ ਦੀ ਬਣ ਪੁਕਾਰ,
ਖ਼ਾਬ ਹੈਂ ਤਾਂ! ਆਪਣੀ ਤਾਬੀਰ ਪਾ।
ਦਰਦ ਹੈਂ ਤਾਂ! ਜ਼ਿੰਦਗੀ ਦੀ ਰਾਸ ਬਣ,
ਕਸਕ ਹੈਂ ਤਾਂ! ਜ਼ਿੰਦਗੀ ਦੇ ਗੀਤ ਗਾ।
ਐ ਮਸੀਹਾ! ਜ਼ਿੰਦਗੀ ਦਾ ਜ਼ਹਿਰ ਪੀ,
ਜ਼ਹਿਰ ਪੀ ਤੇ ਮੁਸਕੁਰਾ ਕੇ ਝੂਮ ਜਾ।
ਤੂੰ ਅਜੇ ਮੁਟਿਆਰ ਹੈਂ, ਐ ਜ਼ਿੰਦਗੀ!
ਆ ਕਿ ਮੇਰੇ ਬਾਜੂਆਂ ਵਿਚ ਝੂਲ ਜਾ।
ਤੂੰ ਅਜੇ ਮਾਸੂਮ ਹੈਂ, ਨਾਦਨ ਹੈਂ,
ਦਸ ਭਲਾ ਕਿੰਜ ਕਹਿਦਿਆਂ ਮੈਂ ਬੇਵਫਾ।
ਵੇਖ ਉਹ ਸੂਰਜਮੁਖੀ ਦੇ ਖੇਤ ਵੇਖ,
ਕਹਿ ਰਹੇ ਐ ਦੋਸਤ! ਮੇਰੇ ਮੁਸਕੁਰਾ