ਤੂੰ ਹੈਂ ਇਸ਼ਕ ਤੇ ਆਸ਼ਕ ਤੂੰਹਾਂ

ਤੂੰ ਹੈਂ ਇਸ਼ਕ ਤੇ ਆਸ਼ਕ ਤੂੰਹਾਂ, ਤੇ ਤੂੰ ਮਹਿਬੂਬ ਪਿਆਰਾ ।

ਤੂੰ ਰਸੀਆ ਤੇ ਰਸ ਭੀ ਤੂੰ ਹਾਂ, ਤੂੰ ਹੈਂ ਰਾਵਨ ਹਾਰਾ ।

ਤੂੰ ਹੈਂ ਵਸਲ ਵਿਛੋੜਾ ਤੂੰ ਹਾਂ, ਤੇ ਤੂੰ ਹੌਲਾ ਤੂੰ ਭਾਰਾ ।

ਤੇਰੇ ਬਾਝ ਹੂਆ ਨਹੀਂ ਹੋਸੀ, ਇਹ ਫ਼ਕਰ ਖ਼ੂਬ ਵਿਚਾਰਾ ।

📝 ਸੋਧ ਲਈ ਭੇਜੋ