ਤੂੰ ਹੀ ਮੈਂ ਵਿੱਚ ਲੁਕ ਰਿਹਾ ਸੀ

ਤੂੰ ਹੀ ਮੈਂ ਵਿੱਚ ਲੁਕ ਰਿਹਾ ਸੀ, ਮੈਂ ਦੀ ਸ਼ਕਲ ਬਨਾ ਕੇ ।

ਅਬ ਹੁਣ ਮੈਨੂੰ ਗੁਮ ਕੀਤੋਈ, ਅਪਣਾ ਆਪ ਜਣਾ ਕੇ ।

ਕੌਡੀ ਕਨੂ ਲਾਲ ਬਣਾਇਆ ਈ, ਐਨਲਹਕ ਸੁਣਾ ਕੇ ।

ਚੜ੍ਹਿਓ ਚੰਨ ਮੁਬਾਰਕ ਫ਼ਕਰ, ਮੇਰੇ ਦਿਲ ਹੁਜਰੇ ਵਿੱਚ ਆ ਕੇ ।

📝 ਸੋਧ ਲਈ ਭੇਜੋ