ਤੂੰ ਜੇ ਸਾਡਾ ਦਰਦ ਬਖਾਣੇਂ।
ਤੇਰੇ ਮੂੰਹ ਵਿੱਚ ਖੰਡ ਮਖਾਣੇ।
ਯਾਰ ਜਿਨ੍ਹਾਂ ਦੀ ਬੁੱਕਲ ਦੇ ਵਿੱਚ,
ਰੱਖ ਕੇ ਸੁੱਤੇ ਬਾਂਹ ਸਰ੍ਹਾਣੇ।
ਦਿਲ ਵਾਲੇ ਰਹਿ ਜਾਣੇ ਬਾਕੀ,
ਅਕਲਾਂ ਵਾਲੇ ਮਰ ਮੁਕ ਜਾਣੇ।
ਸਭ ਕੁਝ ਹੈ ਮਨਜੂਰ ਅਸਾਂ ਨੂੰ,
ਜੀਣਾ ਮਰਨਾ ਤੇਰੇ ਭਾਣੇ।
ਹੁਕਮ ਤੇਰੇ ਵਿੱਚ ਬੱਝੇ ਜੀਵਣ,
ਆਸ਼ਕ ਨੇਂ ਕਿੱਡੇ ਮਰ ਜਾਣੇ।
ਚਾਕ ਗਰੇਬਾਂ, ਲੀਰਾਂ ਪਗੜੀ,
ਆਪਾਂ ਸਿਰ ਤੇ ਅੰਬਰ ਤਾਣੇ।