ਤੇਰੀ ਪੀੜਾ ਨੂੰ ਪੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
ਤੇਰੇ ਕਦਮਾਂ ਵਿੱਚ ਖੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
ਉਹ ਜੁਲੀਅਟ ਫੁੱਲ ਖਰੀਦ ਕੇ ਮਹਿੰਗੀ ਕੀਂਮਤ ਦਾ,
ਤੇਰੇ ਵਾਲਾਂ ਵਿੱਚ ਜੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
ਦੁਨੀਆਂ ਦੀ ਕੀ ਗੱਲ ਕਰਦੈਂ ਅਸੀਂ ਤੇਰੇ ਲਈ,
ਰੱਬ ਨਾਲ ਵੀ ਲੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
ਤੂੰਬਾ-ਤੂੰਬਾ ਹੋ ਸਕਦੇ ਆਂ ਤੁਸਾਂ ਨੂੰ ਪਾਉਣ ਲਈ,
ਤੇਰੀ ਨਾਂਹ ਦੀ ਭੇਟ ਚੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
ਹਾਏ ਲੱਕੜ ਰੰਗਿਆ ਯਾਰਾ ਵੇ ਦਿਲਦਾਰਾ ਵੇ,
ਅਸੀਂ ਲੱਕੜਾਂ ਤੇ ਸੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
“ਫਰੀਦਸਰਾਈਆ” ਜ਼ਿੰਦਗੀ ਭਰ ਦੇ ਦੋਸ਼ ਤੇਰੇ,
ਅਸੀਂ ਆਪਣੇ ਤੇ ਮੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥