ਤੂੰ ਕੀ ਜਾਣੇ

ਤੁਸੀਂ ਜਿੱਤ ਗਏ, ਅਸੀਂ ਹਾਰ ਗਏ ।

ਸਾਡੇ ਹਾਰ ਕੇ ਬਾਜ਼ੀ ਜਿੱਤਣ ਦੇ ।

ਅੰਦਾਜ਼ ਵੱਖਰੇ ਨੇ, ਤੂੰ ਕੀ ਜਾਣੇ ।

ਅਸੀਂ ਮੰਨ ਲਿਆ, ਤੇਰਾ ਭਾਣਾ ਸੀ

ਤੂੰ ਨਹੀ ਮੰਨਿਆ, ਛੱਡ ਕੇ ਜੋ ਜਾਣਾ ਸੀ ।

ਤੁਸੀਂ ਭੁੱਲ ਗਏ, ਅਸੀਂ ਨਹੀ ਸਿੱਖਣੀ ।

ਜਾਚ ਤੁਹਾਨੂੰ ਭੁੱਲਣ ਦੀ, ਤੂੰ ਕੀ ਜਾਣੇ ।

ਤੂੰ ਦਿਲਾਂ ਦਾ ਵਪਾਰੀ ਸੀ ।

ਸੌਦਾ ਸੋਚ ਕੇ ਕਰਦਾ ਸੀ ।

ਅਸੀਂ ਜਾਣ ਕੇ ਦਿਲ ਹਾਰੇ ।

ਜਾਣ ਗਏ ਸੀ ਤੇਰੇ ਕਾਰੇ ।

ਕਾਰੇ ਵੇਚਦਾ ਵੇਖਣਾ ਚਾਹੁੰਦੇ ਸੀ ।

ਤੂੰ ਕੀ ਜਾਣੇ ।

ਤੈਨੂੰ ਚੰਦ ਕਿਹਾ, ਤੇ ਬਣੇ ਤਾਰੇ ।

ਤੇਰੀ ਹਰ ਖਾਹਿਸ਼ ਤੋਂ ਜਿੰਦ ਹਾਰੇ ।

ਤੂੰ ਟੁੱਟਦੇ ਵੇਖਣਾ ਚਾਹੰਦਾ ਸੀ ।

ਅਸੀਂ ਟੁੱਟਦੇ ਰਹੇ, ਤੇਰੀ ਖੁਸ਼ੀ ਲਈ ।

ਤੂੰ ਕੀ ਜਾਣੇ ।

ਤੂੰ ਜਾਣਦਾ ਸੀ, ਮੈਂ ਟੁੱਟ ਗਿਆ ।

ਤੁਸਾਂ ਨਾਲ ਸਮਝ ਦੇ ਲੁੱਟ ਲਿਆ ।

ਸਾਨੂੰ ਲਾਣੇ ਜੋਗਾ ਛੱਡਿਆ ਨਾ ।

ਭੁੰਜੇ ਝੱਟ ਗੁਜ਼ਾਰਨ ਦੇ ।

'ਸਰਬ' ਦੇ ਅੰਦਾਜ਼ ਵੱਖਰੇ ਨੇ ।

ਤੂੰ ਕੀ ਜਾਣੇ, ਤੂੰ ਕੀ ਜਾਣੇ ।

📝 ਸੋਧ ਲਈ ਭੇਜੋ