ਤੂੰ ਕੀ ਮੈਨੂੰ ਜਾਣ ਲਿਆ, ਮੇਰੀ ਪਰਵਾਜ਼ ਤੋਂ ਪਹਿਲਾ,
ਮੇਰਾ ਹਲੇ ਅੰਤ ਨਾ ਲਿਖ, ਮੇਰੇ ਆਗਾਜ਼ ਤੋਂ ਪਹਿਲਾ,
ਛੂਹ ਲੈਣਾ ਹੈ ਅੰਬਰ ਸਾਰਾ ਪੈਰ ਟਿਕਾ ਕੇ ਧਰਤੀ ਤੇ
ਆ ਜਾਣਾ ਹੈ ਕੋਲ ਮੈਂ ਤੇਰੇ, ਤੇਰੀ ਆਵਾਜ਼ ਤੋਂ ਪਹਿਲਾ,
ਇੰਝ ਨਾ ਕਰ ਤੂੰ ਇਹ ਦੋਸਤ ਕਿ ਮੈਂ ਬਾਗੀ ਹੋ ਜਾਂਵਾਂ
ਤੈਨੂੰ ਮਰਨ ਲਈ ਛੱਡ ਦੇਵਾਂ, ਤੇਰੇ ਲਿਹਾਜ਼ ਤੋਂ ਪਹਿਲਾ,
ਰਾਤ ਟਿਕੀ ਵਿਚ, ਚੁੱਪ ਚੁਪੀਤੇ, ਸ਼ੇਅਰ ਹੁਣ ਕੀ ਆਖਾ
ਸਾਰੇ ਰੁੱਖ ਜਾਗ ਜਾਣ ਗਏ, ਮੇਰੀ ਆਵਾਜ਼ ਤੋਂ ਪਹਿਲਾ,
ਡਿੱਗ ਗਿਆ ਹੈ, ਸੁਪਨਾ ਇੱਕ, ਉਸਦੇ ਪੈਰੀ ਆ ਕੇ
ਵੇਖਦੀ ਰਹੀ ਜੋ ਸਾਰੀ ਰਾਤ, ਆਪਣੇ ਦਾਜ ਤੋਂ ਪਹਿਲਾ,
ਖੱਤ ਨਹੀ ਆਇਆ, ਉਸਦੇ ਪਿੰਡੋਂ ਜੋ ਸਾਹਾ ਦਾ ਸਾਥੀ
ਭੱਜਾ ਆਉਂਦਾ ਸੀ ਆਪ ਜੋ, ਮੇਰੇ ਇਤਰਾਜ਼ ਤੋਂ ਪਹਿਲਾ,
ਵਾਕਿਫ਼ ਹੋ ਗਿਆ ਸ਼ੇਅਰਾ ਵਿਚਦੀ ਮੇਰੇ ਦਿਲ ਦਾ ਓ
ਝੱਲੀ ਝੱਲੀ ਕਹਿੰਦਾ ਸੀ ਜੋ, ਮੇਰੇ ਮਿਜਾਜ਼ ਤੋਂ ਪਹਿਲਾ ।।