ਤੂੰ ਮੇਰਾ ਮੈਂ ਤੇਰੀ ਸਾਈਂ

ਤੂੰ ਮੇਰਾ ਮੈਂ ਤੇਰੀ ਸਾਈਂ, ਅਜ ਤੂੰ ਮੈਂ ਇਕ ਪਛਾਤੀ ।

ਜ਼ਾਤ ਜਦੋਂ ਖੁਦ ਜ਼ਾਤ ਨਿਹਾਰੀ, ਤਾਂ ਸਾਰੇ ਇਕਾ ਜਾਤੀ ।

ਤੇਲ ਤੂੰ ਹੈਂ ਰੁਸ਼ਨਾਈ ਤੂੰ ਹੈਂ, ਤੂੰ ਡੀਵਾ ਤੂੰ ਬਾਤੀ ।

ਫ਼ਕਰ ਨਿਗਾਹ ਤੇਰੀ ਤੂੰ ਡਿਠਾ, ਤਾਂ ਠੰਢੀ ਹੋਈ ਛਾਤੀ ।

📝 ਸੋਧ ਲਈ ਭੇਜੋ