ਤੂੰ ਮਿਲੇਂ ਸਵੇਰਾ ਹੋ ਜਾਂਦਾ
ਇਉਂ ਸਫ਼ਰ ਚੰਗੇਰਾ ਹੋ ਜਾਂਦਾ
ਕੁਝ ਵੀ ਤਾਂ ਯਾਦ ਨਹੀਂ ਰਹਿੰਦਾ ,
ਜਦ ਦਰਸ਼ਨ ਤੇਰਾ ਹੋ ਜਾਂਦਾ
ਸ਼ਬਦ ਕੀਲਣੀ ਤੱਕਣੀ ਤੇਰੀ
ਦਿਲ ਕਿਉਂ ਨਾ ਤੇਰਾ ਹੋ ਜਾਂਦਾ
ਹਿਜ਼ਰ ਦੇ ਅੰਬਰੋਂ ਟੁੱਟਿਆ ਤਾਰਾ
ਉਹ ਵਸਲ ‘ਚ ਮੇਰਾ ਹੋ ਜਾਂਦਾ
ਕੀ ਦੱਸਾਂ ਬਿਨ ਤੇਰੇ ਯਾਰਾ ਵੇ
ਯਾਦਾਂ ਦਾ ਸਹਾਰਾ ਹੋ ਜਾਂਦਾ
ਮੁੜ ਜਾਣਾ ਸੀ ਤਾਂ ਕਿਉਂ ਆਇਓਂ
ਸ਼ਮੀ ਫ਼ਿਰ ਮੁਸ਼ਕਿਲ ਫੇਰਾ ਹੋ ਜਾਂਦਾ