ਤੂੰ ਨਹੀਂ ਰਿਹਾ

ਤੂੰ ਵੀ ਤੂੰ ਨਹੀਂ ਰਿਹਾ ਖੌਰੇ ਕੀ ਹੋ ਗਿਆ ਏ

ਦਿਲ ਨੂੰ ਟੋਂਹੰਦਾ ਟੋਂਹੰਦਾ ਜਿਸਮ ਛੋਹ ਗਿਆ ਏ

ਚੁੱਪ ਦੀ ਚੀਸ ਤੇ ਆਹ! ਘੁੱਟ ਕੇ ਜਰ ਲਈ

ਤੂੰ ਵੀ ਬੇਦਰਦਾ ਰਿਸਦੇ ਜਖ਼ਮ ਟੋਹ ਗਿਆ ਏ

ਕਦੇ ਅੱਖਾਂ ਤੋਂ ਚਿੱਤ ਨਹੀਂ ਭਰਦਾ ਸੀ ਤੇਰਾ

ਅੱਜ ਤੈਨੂੰ ਹਿੱਕ ਦਾ ਉਭਾਰ ਮੋਹ ਗਿਆ ਏ

ਤੂੰ ਵੀ ਤੂੰ ਨਹੀਂ ਰਿਹਾ ਖੌਰੇ ਕੀ ਹੋ ਗਿਆ ਏ

ਦਿਲ ਨੂੰ ਟੋਂਹਦਾ ਟੋਂਹਦਾ ਜਿਸਮ ਛੋਹ ਗਿਆ ਏ।

📝 ਸੋਧ ਲਈ ਭੇਜੋ