ਤੂੰ ਤੇ ਮੈਂ

ਰੋਜ਼ ਅਜ਼ਲ ਥੀਂ

ਹਿਕ ਤੇਰੀ ਟੋਹ ਅੰਦਰ

ਕਿੰਨੇ ਜਫ਼ਰ ਜਾਲੇ

ਕਿੰਨੇ ਕੱਪਰ ਝਾਗੇ

ਤੂੰ ਨਾ ਮਿਲਿਓਂ

ਤੇ ਨਾ ਤੁਧ ਮਿਲਣਾ ਸੀ

ਓੜਕ ਥਾਂ ਨਾ ਕੋਈ ਮੁਕਾਮ ਤੇਰਾ

ਉੱਚਾ ਨਾਮ ਤੇਰਾ

ਮੇਰੀ ਜ਼ਾਤ ਨੀਵੀਂ

📝 ਸੋਧ ਲਈ ਭੇਜੋ