ਤੂੰ ਤੇ ਮੈਂ

ਪਹਿਲਾਂ ਤਾਂ 

ਤੂੰ ਤੇ ਮੈਂ ਹੀ ਸਾਂ ਬੱਸ

ਆਪਾਂ ਦੋਵੇਂ ਓਹੀ-

ਵਰਜਿਤ ਫ਼ਲ ਖਾਧਾ ਸੀ ਜਿਹਨਾਂ, 

ਧੱਕੇ ਗਏ ਸਾਂ

ਜੰਨਤ 'ਚ ਜਦੋਂ

ਉਦੋਂ ਰਸਤੇ ਵਿੱਚ

ਕੋਈ ‘ਮਨੂੰ’ ਮਿਲਿਆ ਸੀ

ਬੱਸ ਉਸ ਤੋਂ ਮਗਰੋਂ

ਤੂੰ ਤੇ ਮੈਂ

ਇਕੱਲੇ ਕਦੇ ਨਹੀ ਮਿਲੇ

‘ਮਨੂੰ’ ਹੁੰਦਾ ਹੈ ਵਿਚਕਾਰ ਹਮੇਸ਼ਾ

📝 ਸੋਧ ਲਈ ਭੇਜੋ