ਤੂੰ ਤੁਰਿਓਂ ਸੂਰਜ ਅਸਤਿਆ
ਕੋਈ ਗਿਆ ਹਨੇਰੇ ਡੋਲ੍ਹ
ਅਸਾਂ ਤਕਵਾ ਲੈ ਕੇ ਇਸ਼ਕ ਦਾ
ਕੁੱਲ ਕਾਲਖ ਦਿੱਤੀ ਫੋਲ
ਅਸਾਂ ਦੀਵੇ ਬਾਲੀ ਚਾਨਣੀ
ਵਿੱਚ ਘਉਂ ਕੇ ਮਹਿਕਾਂ ਸੋਲ੍ਹ
ਅਸਾਂ ਲੂੰ ਲੂੰ ਗੀਤ ਜਗਾਇਆ
ਜਿਦ੍ਹੇ ਕਿਸਮਤ ਵਰਗੇ ਬੋਲ
ਔਹ ਤਾਰੇ ਸਾਡੀ ਮੁੱਠ ਵਿੱਚ
ਅਹਿ ਦੀਵੇ ਸਾਡੀ ਝੋਲ
ਕੁੱਲ ਕਿਸਮਤ ਸਾਡੇ ਵੱਲ ਵੇ
ਇੱਕ ਤੂੰ ਨਾ ਸਾਡੇ ਕੋਲ