ਤੁਧ ਡਿਠੇ ਮੈਂ ਸਭ ਕੁਝ ਡਿੱਠਾ

ਤੁਧ ਡਿਠੇ ਮੈਂ ਸਭ ਕੁਝ ਡਿੱਠਾ, ਤੇ ਤੁਧ ਮਿਲਿਆਂ ਸਭ ਮਿਲਿਆ ।

ਤੁਧ ਵਸ ਕੀਤੇ ਸਭ ਵਸ ਹੋਈ, ਤੁਧ ਡਿਠਿਆਂ ਦਿਲ ਖਿਲਿਆ ।

ਤੇਰਾ ਮੁਝ ਕੋ ਮੇਰਾ ਤੁਝ ਕੋ, ਜੀਵੜਾ ਦੇਖ ਨ ਹਿਲਿਆ ।

ਇਸ਼ਕੇ ਪੌਣ ਲਗੀ ਜਦ ਫ਼ਕਰ, ਤਾਂ ਪੋਤ ਅਸਾਡਾ ਠਿਲਿਆ ।

📝 ਸੋਧ ਲਈ ਭੇਜੋ