ਤੁਧੋਂ ਭੁਲਿਆਂ ਨੂੰ ਦੁਖ ਘਨੇਰੇ

ਤੁਧੋਂ ਭੁਲਿਆਂ ਨੂੰ ਦੁਖ ਘਨੇਰੇ, ਤੁਧ ਡਿਠਿਆਂ ਦੁਖ ਨ ਕੋਈ ।

ਜੇ ਦੁਖ ਹੋਂਦਾ ਤਾਂ ਮਨਸੂਰ ਨ ਰੋਂਦਾ, ਜਿਹਨੂੰ ਸੇਜਾ ਸੂਲੀ ਹੋਈ ।

ਸ਼ੱਮਸ ਖੱਲ ਅਪੁੱਠੀ ਲੱਥੀ, ਉਹਨੂੰ ਦਰ ਦਰ ਮਿਲੇ ਨ ਢੋਈ ।

ਸੰਤਰੇਣ ਸੁਖ ਉਹੋ ਜਾਨਣ, ਹੋਰ ਜਾਣੈ ਬਿਆ ਨ ਕੋਈ ।

📝 ਸੋਧ ਲਈ ਭੇਜੋ