ਤੁਝੈ ਗੋਰਿ ਬੁਲਾਵੈ

ਤੁਝੈ ਗੋਰਿ ਬੁਲਾਵੈ ਘਰਿ ਆਉ ਰੇ

ਜੋ ਆਵੈ ਸੋ ਰਹਣ ਪਾਵੈ,

ਕਿਆ ਮੀਰ ਮਲਕੁ ਉਮਰਾਉ ਰੇ ।ਰਹਾਉ।

ਹਰ ਦਮ ਨਾਮੁ ਸਮਾਲਿ ਸਾਈਂ ਦਾ,

ਇਹ ਅਉਸਰ ਇਹ ਦਾਉ ਰੇ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,

ਆਖ਼ਰ ਖ਼ਾਕ ਸਮਾਉ ਰੇ ।2।

📝 ਸੋਧ ਲਈ ਭੇਜੋ