ਤੁਰਬਤ ਵਿਚ ਹਾਕਾਂ ਮਾਰਾਂ ਆ ਜਾ ਓ ਪਿਆਰ ਵਾਲੇ
ਕੋਲੋਂ ਦੀ ਲੰਘ ਕੇ ਜਾਵੀਂ ਬਾਂਕੀ ਰਫਤਾਰ ਵਾਲੇ
ਦਰਦਾਂ ਦੇ ਮਾਰਿਆਂ ਦੀ ਸੁਣਕੇ ਆਹ ਜ਼ਾਰੀ ਜਾਵੀਂ
ਫੁਲਾਂ ਦਾ ਸਦਕਾ ਮੇਰੀ ਹਸਰਤ ਨੂੰ ਤਾਰੀ ਜਾਵੀਂ
ਬੁਲਬੁਲ ਨੂੰ ਘਤ ਨਾ ਪਿੰਜਰੇ ਸੋਹਣੀ ਗੁਲਜ਼ਾਰ ਵਾਲੇ
ਗਰਦਨ ਝੁਕਾ ਕੇ ਬੈਠਾ ਤੇਰੀ ਉਲਫਤ ਦਾ ਸਦਕਾ
ਬਿਸਮਲ ਨੂੰ ਸ਼ਾਦ ਕਰ ਜਾ ਸੋਹਣੀ ਸੂਰਤ ਦਾ ਸਦਕਾ
ਕਰਕੇ ਸ਼ਹੀਦ ਜਾਵੀਂ ਖੂਨੀ ਤਲਵਾਰ ਵਾਲੇ
ਰਖਦਾ ਉਡੀਕ ਹਰਦਮ ਆਸ਼ਕ ਗ਼ਮਨਾਕ ਤੇਰੀ
ਅਖੀਆਂ ਦੇ ਨਾਲ ਚੁੰਮਾਂ ਕਦਮਾਂ ਦੀ ਖ਼ਾਕ ਤੇਰੀ
ਸਜਦਾ ਮਨਜ਼ੂਰ ਕਰ ਲੈ ਆਲੀ ਦਰਬਾਰ ਵਾਲੇ
ਮਸਤਾਂ ਨੂੰ ਚਸ਼ਮਾਂ ਦੇ ਨਾਲ ਸਾਕੀ ਮਸਤਾਨੇ ਕਰ ਜਾ
ਹਸ਼ਮਤ ਨੂੰ ਦੇਕੇ ਜਲਵਾ ਜ਼ਖਮੀ ਪਰਵਾਨੇ ਕਰ ਜਾ
ਤੇਰੀ ਗਲੀ ਵਿਚ ਬੈਠੇ ਤਾਲਬ ਦੀਦਾਰ ਵਾਲੇ