ਤੁਰਦਿਆਂ ਤੁਰਦਿਆਂ ਸਦੀਆਂ ਹੋਈਆਂ

ਤੁਰਦਿਆਂ ਤੁਰਦਿਆਂ ਸਦੀਆਂ ਹੋਈਆਂ ਪੰਧ ਅਜੇ ਨਾ ਮੁੱਕਾ

ਨਾ ਕਿਤੇ ਮੰਜ਼ਿਲ ਦਿਲ ਨੇ ਪਾਈ, ਨਾ ਚੰਨ ਨੇੜੇ ਢੁੱਕਾ

ਉਹ ਵੀ ਹੀਰ ਸਿਆਲਣ ਵਾਂਗੂੰ ਦੇ ਗਈ ਕੰਡ ਅਧਵਾਟੇ,

ਲੇਖਾਂ ਮਾਰੇ ਰਾਂਝੇ ਵਾਂਗੂੰ, ਮੈਂ ਵੀ ਰਹਿਆ ਸੁੱਕਾ

ਨੈਣ ਮਿਰੇ ਜਿਉਂ ਪਿਆਰ ਦੇ ਖੂਹ ਦੀਆਂ ਭਰੀਆਂ ਸਮਝੋ ਟਿੰਡਾਂ,

ਦਰ ਤੇਰਾ ਜਿਉਂ ਅੱਧੀ ਰਾਤੀਂ ਬੋਲੇ ਖੂਹ ਦਾ ਤੁੱਕਾ

ਹੁਣ ਤਾਂ ਖ਼ੁਸ਼ ਜੇ ਹੁਣ ਤਾਂ ਠੰਡੇ ਹੈਣ ਤੁਹਾਡੇ ਗੋਲੇ,

ਉਹਦੀ ਮੇਰੀ ਹੁਣ ਤਾਂ ਲੋਕੋ ਬਸ ਹੋ ਗਈ ਜੇ ਉੱਕਾ

ਫੂਹੜ ਦੇ ਕੱਖਾਂ ਵਾਂਗੂੰ ਜ਼ਾਹਿਦ ਪੈਰਾਂ ਹੇਠ ਲਤਾੜੇ,

ਵਿੱਚ ਮਸੀਤ 'ਅਮੀਨ' ਖ਼ਿਆਲ' ਗਿਆ ਜੇ ਭੁੱਲਾ ਚੁੱਕਾ

📝 ਸੋਧ ਲਈ ਭੇਜੋ