ਤੁਰੇ ਸੀ ਦੋਵੇਂ ਨਾਲ ਨਾਲ
ਫਿਰ ਕਿਵੇਂ ਦਿਸ਼ਾਵਾਂ ਬਦਲ ਗਈਆਂ
ਮੌਸਮ ਤਾਂ ਅਜੇ ਬਦਲਿਆ ਨਹੀਂ
ਫਿਰ ਕਿਵੇਂ ਹਵਾਵਾਂ ਬਦਲ ਗਈਆਂ
ਕਹਿੰਦਾ ਹੈ ਤੂੰ ਦਿਲ ਵਿੱਚ ਹੈ
ਫਿਰ ਕਿਵੇਂ ਭਾਵਨਾਵਾਂ ਬਦਲ ਗਈਆਂ
ਘਰ ਬਾਰ ਛੱਡ ਕਦੋਂ ਦਾ ਜੋਗੀ ਹੋਇਓਂ
ਫਿਰ ਕਿਉਂ ਦੁਆਵਾਂ ਬਦਲ ਗਈਆਂ
ਮੇਰੇ ਮਾਰੂਥਲ ਤੇ ਬੱਦਲ ਬਣ ਵਰ੍ਹਿਆ ਤੂੰ
ਹੁਣ ਕੀ ਦੱਸਾਂ ਦਰਿਆਵਾਂ ਦੀਆਂ ਦਿਸ਼ਾਵਾਂ ਕਿਉਂ ਬਦਲ ਗਈਆਂ