ਤੁਸੀਂ ਜੋ ਗ਼ਮ ਛੁਪਾਏ ਨੇ

ਤੁਸੀਂ ਜੋ ਗ਼ਮ ਛੁਪਾਏ ਨੇ ਉਹ ਸਾਰੇ ਦੇ ਦਿਓ ਸਾਨੂੰ

ਅਸਾਂ ਉਹ ਕਦ ਵੰਡਾਏ ਨੇ, ਉਹ ਸਾਰੇ ਦੇ ਦਿਓ ਸਾਨੂੰ

ਅਸਾਡੀ ਪਾ ਦਿਓ ਝੋਲੀ, ਤੁਸੀਂ ਹੁਣ ਆਪਣੇ ਹੰਝੂ,

ਕਮਲ- ਨੇਣਾਂ ਦੇ ਜਾਏ ਨੇ ਉਹ ਸਾਰੇ ਦੇ ਦਿਓ ਸਾਨੂੰ।

ਇਹਨਾਂ ਦਾ ਭਾਰ ਝੱਲਾਂਗੇ, ਅਸੀਂ ਤਾਂ ਹਸ਼ਰ ਦੇ ਤੀਕਰ,

ਤੁਸਾਂ ਜੋ ਦੁਖ ਉਠਾਏ ਨੇ, ਉਹ ਸਾਰੇ ਦੇ ਦਿਓ ਸਾਨੂੰ।

ਅਸੀਂ ਹੀ ਟੋਲ੍ਹਣੇ ਉੱਤਰ, ਉਨਾਂ ਸਾਰੇ ਸਵਾਲਾਂ ਦੇ,

ਜੋ ਲੋਕੀ ਲੈ ਕੇ ਆਏ ਨੇ ਉਹ ਸਾਰੇ ਦੇ ਦਿਓ ਸਾਨੂੰ।

ਕਿਤੇ ਨਾਸੂਰ ਨਾ ਬਣ ਜਾਣ ਕਿੰਨੇ ਜ਼ਖਮ ਨੇ ਗਹਿਰੇ,

ਤੁਸੀਂ ਦਿਲ ਵਿੱਚ ਦਬਾਏ ਨੇ, ਉਹ ਸਾਰੇ ਦੇ ਦਿਓ ਸਾਨੂੰ

📝 ਸੋਧ ਲਈ ਭੇਜੋ