ਤੁਸੀਂ ਓਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ

ਤੁਸੀਂ ਓਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ ।

ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।

ਭੋਰਾ ਦਿਲ ਜਦੋਂ ਖਿੜੇ, ਤੂੰ ਤਾਂ ਝੱਟ ਤੋੜ ਦੇਵੇਂ,

ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ ।

ਸਾਡੀ ਭੁੱਖ ਵਾਲੀ ਭੱਠੀ ਜੇ ਤੂੰ ਨਹੀਂ ਸੀ ਬੁਝਾਉਣੀ,

ਕਾਹਨੂੰ ਵਿਚੋ ਵਿਚ ਭੁੰਨੀ ਗਏ ਦਾਣਿਆਂ ਦੇ ਵਾਂਗ ।

ਗੱਲਾਂ ਤੇਰੀਆਂ 'ਚ ਆਉਂਦਾ ਕਿਤੇ ਸਾਡ ਵੀ ਜ਼ਿਕਰ,

ਮਿੱਠੇ ਅਸੀਂ ਵੀ ਹੋ ਜਾਣਾ ਸੀ ਮਖਾਣਿਆਂ ਦੇ ਵਾਂਗ ।

ਵਾਰ ਵਾਰ ਦਾ ਕਰਾਰ ਵਾਰ ਵਾਰ ਇਨਕਾਰ,

ਅਸੀਂ ਮੰਨੀ ਗਏ ਰੱਬ ਦਿਆਂ ਭਾਣਿਆਂ ਦੇ ਵਾਂਗ ।

📝 ਸੋਧ ਲਈ ਭੇਜੋ