ਤੁਸੀਂ ਹੋ ਚੰਨ ਮੇਰੇ ਸੱਜਣੋ, ਤੁਸਾਂ ਦੀ ਮੈਂ ਚਕੋਰੀ ਹਾਂ।
ਤੁਸੀਂ ਹੋ ਗੜਵਾ ਸੋਨੇ ਦਾ, ਤੇ ਮੈਂ ਗੜਵੇ ਦੀ ਡੋਰੀ ਹਾਂ।
ਤੁਸੀਂ ਸਾਹਾਂ ਦੇ ਵਾਲੀ ਹੋ, ਤੇ ਮੈਂ ਧੜਕਣ ਹਾਂ ਸਾਹਾਂ ਦੀ।
ਤੁਸੀਂ ਰਾਹਾਂ ਦੇ ਮਾਲਕ ਹੋ, ਤੇ ਮੈਂ ਪਗਡੰਡੀ ਰਾਹਾਂ ਦੀ।
ਤੁਸੀਂ ਲਫਜ਼ਾ ਦੇ ਸਾਗਰ ਹੋ, ਤੇ ਲਫਜ਼ਾ ਦੀ ਕਹਾਣੀ ਮੈਂ।
ਤੁਸੀਂ ਤਾਂ ਅਕਲਾਂ ਵਾਲੇ ਹੋ, ਜਮ੍ਹਾਂ ਅਕਲੋਂ ਨਿਆਣੀ ਮੈਂ।
ਤੁਸੀਂ ਜਿੰਦਗੀ ਸਕੂਨਾਂ ਦੀ, ਤੇ ਮੈਂ ਮਾਣਾਂ ਸਕੂਨਾਂ ਨੂੰ।
ਤੁਸੀਂ ਬੰਦਸ਼ਾ ਦੇ ਪੱਕੇ ਹੋ, ਤੇ ਮੈਂ ਮੰਨਦੀ ਕਨੂੰਨਾਂ ਨੂੰ।
ਤੁਸੀਂ ਰੂਹਾਂ ਦੇ ਹਾਣੀ ਹੋ, ਵੇਖਾਂ ਜਾਂ ਰੂਹਾਂ ਖਿੜ੍ਹਦੀਆਂ ਨੇ।
ਤੁਸੀਂ ਹੋ ਰਤ ਸਰੀਰਾਂ ਦੀ, ਜਿਸ ਨਾਲ ਨਾੜ੍ਹਾਂ ਗਿੜ੍ਹਦੀਆਂ ਨੇ।
ਤੁਸੀਂ ਦੀਵੇ ਦੀ ਲਾਟ ਜਿਹੇ, ਤੇ ਮੈਂ ਬਲ਼ਦੇ ਘਿਊ ਵਰਗੀ।
ਤੁਸੀਂ ਹੋ ਪਿਊ ਦੀ ਪੱਗ ਜੀਂਕਣ, ਤੇ ਸੱਤਿਆ ਮੈਂ ਪਿਊ ਵਰਗੀ।