ਤੁਸੀਂ ਬਈ ਨ ਭੁੱਲੋ

ਤੁਸੀਂ ਬਈ ਭੁੱਲੋ,

ਕਾਇ ਜੇ ਮੈਂ ਭੁਲੀਆਂ

ਪ੍ਰੇਮ ਪਿਆਲਾ ਸਤਿਗੁਰ ਵਾਲਾ,

ਪੀਵਤਿ ਹੀ ਮੈਂ ਝੁਲੀਆਂ ।1।ਰਹਾਉ।

ਲੋਕ ਲਾਜਿ ਕੁਲ ਕੀ ਮਿਰਜਾਦਾ,

ਡਾਲਿ ਸੱਜਣ ਵਲਿ ਚੁਲੀਆਂ ।1।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,

ਨਾਮੁ ਤੇਰੇ ਮੈਂ ਹੁਲੀਆਂ ।2।

📝 ਸੋਧ ਲਈ ਭੇਜੋ