ਰਗੜ ਰਗੜ ਕੇ ਯਾਰ ਦੇ ਦਰਾਂ ਉਤੇ,
ਉਪਰ ਮੱਥਿਆਂ ਦੇ ਪਈਆਂ ਘਾਸੀਆਂ ਨੇ ।
ਸਰੇ ਗੱਲ ਨਾ ਕਦੇ ਨਿਗੱਲਿਆਂ ਤੋਂ,
ਲੜੇ ਕਦੇ ਨਾ ਜੰਗ ਮਿਰਾਸੀਆਂ ਨੇ ।
ਦਿਲਾਂ ਵਿੱਚ ਕਦੂਰਤਾਂ ਵੱਸ ਰਹੀਆਂ,
ਉੱਪਰ ਬੁੱਲ੍ਹਾਂ ਦੇ ਝੂਠੀਆਂ ਹਾਸੀਆਂ ਨੇ ।
ਜਾਮ ਮਹਿਫ਼ਲ ਵਿੱਚ ਵਰਤ ਗਏ ਹੋਰਨਾਂ ਨੂੰ,
“ਸਾਹਿਬ” ਗੋਸ਼ੇ ਵਿੱਚ ਲੈਣ ਉਬਾਸੀਆਂ ਨੇ।