ਉੱਚਿਆਂ ਟਿੱਬਿਆਂ 'ਤੇ- 1

ਉੱਚਿਆਂ ਟਿੱਬਿਆਂ 'ਤੇ ਮੈਂ ਬੈਠਾ 

ਮੁਠੀਉਂ ਧੂੜ ਉਡਾਵਾਂ 

ਮੁਠੀਉਂ ਕਿਰ ਕੇ ਮੈਂ ਵੀ ਕਿਧਰੇ 

ਦੂਰ ਕਿਤੇ ਉਡ ਜਾਵਾਂ 

ਕਿਸੇ ਬਸੰਤੀ ਫੁੱਲ ਦੀ ਚਾਦਰ 

'ਤੇ ਜਾ ਕੇ ਸੌਂ ਜਾਵਾਂ 

ਹਰੇ ਕਚੂਰ ਪੱਤਰ ਦੇ ਤੁਪਕੇ 

ਨੈਣਾਂ ਵਿੱਚ ਡਿਗਾਵਾਂ 

ਉਮਰਾਂ ਦੀ ਮੈਂ ਪਿਆਸ ਮਿਟਾਵਾਂ 

ਤੇ ਹਰਿਆਂ ਹੋ ਜਾਵਾਂ 

ਉੱਚੀਆਂ ਟਿੱਬਿਆਂ 'ਤੇ...

📝 ਸੋਧ ਲਈ ਭੇਜੋ