ਉੱਚਿਆਂ ਟਿੱਬਿਆਂ ਤੇ-2

ਉੱਚਿਆਂ ਟਿੱਬਿਆਂ ਤੇ ਮੈਂ ਬੈਠਾ 

ਮੁਠੀਉਂ ਧੂੜ ਉਡਾਵਾਂ 

ਮੁਠੀਉਂ ਕਿਰ ਕੇ ਮੈਂ ਵੀ ਕਿਧਰੇ 

ਦੂਰ ਕਿਤੇ ਉਡ ਜਾਵਾਂ 

ਉਡ ਕਿਸੇ ਆਸ਼ਿਕ ਦੀ ਕਬਰੇ 

ਮੈਂ ਜਾ ਕੇ ਬਹਿ ਜਾਵਾਂ 

ਫਿੱਕੀ ਮਹਿੰਦੀ ਵਾਲੇ ਹੱਥ ਦੇ, 

ਪਾਏ ਚੌਲ ਮੈਂ ਖਾਵਾਂ 

ਟੁੱਟੀ ਚੁੰਝ ਨਾਲ ਕੱਢ ਦੋ ਕਬਰਾਂ 

ਦੋਹਾਂ ਵਿੱਚ ਸੌਂ ਜਾਵਾਂ 

ਉੱਚਿਆਂ ਟਿੱਬਿਆਂ 'ਤੇ... ...

📝 ਸੋਧ ਲਈ ਭੇਜੋ