ਉੱਚਿਆਂ ਟਿੱਬਿਆਂ 'ਤੇ-3

ਉੱਚਿਆਂ ਟਿੱਬਿਆਂ 'ਤੇ ਮੈਂ ਬੈਠਾ 

ਮੁਠੀਉਂ ਧੂੜ ਉਡਾਵਾਂ 

ਮੁਠੀਉਂ ਕਰ ਕੇ ਮੈਂ ਵੀ ਕਿਧਰੇ 

ਦੂਰ ਕਿਤੇ ਉਡ ਜਾਵਾਂ 

ਕਿਸੇ ਜੋਗੀ ਦੇ ਮੋਢੀਂ ਬਹਿ ਕੇ 

ਪਰਦੇਸਾਂ ਵੱਲ ਜਾਵਾਂ 

ਉਸ ਜੋਗੀ ਦੇ ਤਿਲਕ ਦੀ ਸੁਰਖ਼ੀ 

ਨੀਲੇ ਹੋਠੀਂ ਲਾਵਾਂ 

ਉਸ ਸੁਰਖ਼ੀ ਨਾਲ ਸੂਰਜ ਬਾਲਾਂ 

ਜੀਵਨ ਨੂੰ ਰੁਸ਼ਨਾਵਾਂ 

ਉੱਚਿਆਂ ਟਿੱਬਿਆਂ ’ਤੇ...

📝 ਸੋਧ ਲਈ ਭੇਜੋ