ੳ ਅ ੲ ਸ ਹ ਬੋਲਣਾ

ੳ ਅ ੲ ਸ ਹ ਬੋਲਣਾ

 ਕਦੇ ਨਾ ਡੋਲਣਾ।

 ਕ ਖ ਗ ਘ ਙ ਪਿਆਰਿਓ

 ਜ਼ਿੰਦਗੀ ਦੇ ਮੋੜ ਤੇ ਕਦੇ ਨਾ ਹਾਰਿਓ।

 ਚ ਛ ਜ ਝ ਞ ਵੀਰਿਓ

 ਪੰਜਾਬੀ ਬੋਲ ਛੱਡੋ ਮਿੱਠੇ ਤੀਰ ਹੀਰਿਓੁ।

 ਟ ਠ ਡ ਢ ਣ ਸੋਹਣਿਓ।

 ਭੁੱਲ ਗਏ ਪੰਜਾਬੀ ਕਾਹਤੋਂ ਮਨਮੋਹਣਿਓਂ।

 ਤ ਥ ਦ ਧ ਨ ਬੋਲ ਬੋਲ ਹੱਸਿਓ।

 ਕੁਦਰਤ ਦੇ ਰੰਗ ਸਭਨਾਂ ਨੂੰ ਦੱਸਿਓ।

 ਪ ਫ ਬ ਭ ਮ ਨਾਲ਼ ਕਰੋ ਪਿਆਰ ਜੀ।

 ਲਿਖ ਕੇ ਪੰਜਾਬੀ ਫ਼ੁੱਲ ਦਿਉ ਚਾੜ੍ਹ ਜੀ।

 ਯ ਰ ਲ ਵ ੜ ਬੋਲਿਓੁ।

 ਝੂਠ ਨਾਲ਼ ਕਦੇ ਸੱਚ ਨੂੰ ਨਾ ਤੋਲਿਓ।

 ਸ਼ ਖ਼ ਜ਼ ਲ਼ ਫ਼ ਪੈਰ ਬਿੰਦੀ ਲਾ ਕੇ ਮੱਥਾ ਟੇਕ ਲਓ।

 ਬੋਲ ਕੇ ਪੰਜ ਆਬੀ ਤੇ ਨਜ਼ਾਰੇ ਵੇਖ ਲਓ।

 ਜਿੱਥੇ ਜਾ ਕੇ ਤੁਸੀਂ ਮਰਜ਼ੀ ਹੈ ਵੱਸਿਓ।

 ਪੰਜਾਬੀ ਨੂੰ ਮਾਂ ਵਾਂਙ, ਹਿਰਦੇ ਨਾਲ਼ ਲਾ ਰੱਖਿਓ।

 ਧੰਨ ਗੁਰੂ ਨਾਨਕ ਸਾਹਿਬ ਪਹਿਲਾ ਪਿਆਰ ਰੱਖਿਓੁ।

 ਸਤਿ ਕਰਤਾਰ, ਸਤਿ ਕਰਤਾਰ ਜਪਿਓੁ।

 ਗ਼ਲਤੀ ਦੀ ਯਾਚਕ ਹਾਂ, ਭੈਣੋ ਵੀਰੋ ਪਿਆਰਿਓ।

 ਪੈਰੀਂ ਮੱਥਾ ਟੇਕਾਂ, ਕੁਦਰਤ ਦੇ ਨਜ਼ਾਰਿਓ।

📝 ਸੋਧ ਲਈ ਭੇਜੋ