ਉਦਾਸ ਦਿਲ ਨੇ ਬਹੁਤ ਹੀ ਉਦਾਸ ਦੀਵਾਨੇ,
ਨਾ ਆਪਣੇ ਹੀ ਰਹੇ ਆਪਣੇ ਨਾ ਬੇਗਾਨੇ ।
ਤੇਰੇ ਬਗ਼ੈਰ ਮੈਂ ਜਿੰਦਾ ਰਿਹਾ ਮਗਰ ਕੈਸਾ,
ਮੇਰਾ ਵਜੂਦ ਨਾ ਕੀਤਾ ਕਬੂਲ ਦੁਨੀਆਂ ਨੇ।
ਜੇ ਸੁਰਖ਼ਬਾਗ ਹੈ ਦਿਲ ਤਾਂ ਬਹਾਰ ਆਏਗੀ,
ਐ ਸਬਜ਼ਬਾਗ ਮਹਿਕ ਜਾਣਗੇ ਇਹ ਵੀਰਾਨੇ।
ਮੇਰਾ ਵਜੂਦ ਇਹ ਮੰਦਿਰ ਕਦੇ ਇਹ ਮਸਜਿਦ ਹੈ,
ਮੇਰਾ ਵਜੂਦ ਕਿ ਤਹਿਖਾਨਿਆਂ 'ਚ ਤਹਿਖਾਨੇ ਹੈ।
ਲਹੂ ਲਹੂ ਹੈ ਲਹੂ ਨੂੰ ਲਹੂ ਪੁਕਾਰੇਗਾ,
ਜਦੋਂ ਬੁਲਾਓ ਗੇ ਆ ਜਾਣ ਗੇ ਫਿਰ ਮਸਤਾਨੇ।
ਸ਼ਮ੍ਹਾਂ ਸ਼ਮ੍ਹਾਂ ਹੈ ਇਹ ਰੌਸ਼ਨ ਜਰੂਰ ਹੋਵੇਗੀ,
ਬੇਇਖਤਿਆਰ ਹੀ ਸੜ ਜਾਣਗੇ ਇਹ ਪਰਵਾਨੇ।
ਵਤਨਪ੍ਰਸਤ ਦੁਨੀਆਂ ਵਤਨਪ੍ਰਸਤ ਹੈਂ ਤੂੰ,
ਪਰਤ ਵੀ ਆ ਐ ਮੁਹਾਜਿਰ, ਅਦੀਬ ਐ ਦਾਨੇ।