ਉਦਾਸ ਹੋ ਜਾਂਦੀ

ਉਦਾਸ ਹੋ ਜਾਂਦੀ 

ਜਦੋਂ ਖ਼ਿਆਲ ਆਉਂਦਾ ਕਿ  

ਮੈਂ  

ਜੀ ਰਹੀ  ਹਾਂ  

ਉਧਾਰ ਦੀ ਜ਼ਿੰਦਗੀ  

ਜੋ ਮੇਰੀ ਨਹੀਂ 

ਜੋ ਸ਼ਾਇਦ ਕਿਸੇ ਦੀ ਵੀ ਨਹੀਂ 

ਅਕਸਰ ਸੋਚਦੀ 

ਕੀ ਪਾਪ ਕੀਤੇ ਹੋਣਗੇ  

ਪਿਛਲੇ ਜਨਮਾਂ ਵਿਚ  

ਜੋ ਸਜ਼ਾ  

ਇਸ ਜਨਮ ਵਿੱਚ ਮਿਲ ਰਹੀ  

ਕਿੰਨਾ ਚਿਰ ਜੀਅ ਸਕਦਾ 

ਕੋਈ ਬਿਗਾਨੀ ਆਸ ਤੇ  

ਰੱਬ ਕਿਤੇ ਮਿਲਦਾ ਹੋਵੇ  

ਤਾਂ ਜ਼ਰੂਰ ਪੁੱਛਾਂ  

ਗੁਨਾਹਗਾਰ ਤਾਂ ਹੋਰ ਵੀ ਬਹੁਤ ਹੋਣਗੇ  

ਫਿਰ ਮੈਂ ਕੀ ਗੁਨਾਹ ਕਰ ਦਿੱਤਾ

ਜੋ ਮੇਰੇ ਹਿੱਸੇ  

ਸਿਰਫ਼ ਤੇ ਸਿਰਫ਼  

ਇਕੱਲਾਪਣ 

 ਆਇਆ

📝 ਸੋਧ ਲਈ ਭੇਜੋ