ਊਧਮ ਸਿੰਘ ਦੇ ਵਾਂਗ ਕਿਸੇ ਨਈਂ ਭਾਜੀ ਮੋੜੀ!
ਅਡਵਾਇਰ ਠੋਕਿਆ ਸੂਰਮੇ ਸਭ ਪਾ ਗਏ ਬੋਹੜੀ!
ਲੰਡਨ ਜਾ ਕੇ ਠੋਕਣਾ ਅਡਵਾਇਰ ਨਈ ਸੌਖਾ!
ਇੱਕੀਆਂ ਸਾਲਾ ਬਾਅਦ ਕੋਈ ਲੈਣਾ ਵੈਰ ਨਈ ਸੌਖਾ!
ਉਸਦੀ ਜੂਹ ਵਿੱਚ ਉਸਦੀ ਖੜਕਾਈ ਤੋੜੀ!
ਜ਼ਲ੍ਹਿਆਂ ਵਾਲੇ ਬਾਗ ਦਾ ਉਸ ਤੱਕਿਆ ਸਾਕਾ!
ਦਿਲ ਵਿੱਚ ਭਾਬੜ ਬਾਲਦਾ ਸੀ ਖੂਨੀ ਵਾਕਾ!
ਜਦ ਪਿਸਟਲ ਧਰਿਆ ਹਿੱਕ ਕੋਈ ਗੱਲ ਨਾਂ ਔੜ੍ਹੀ!
ਹਿੱਕ ਛਾਨਣੀ ਕਰ ਦਿੱਤੀ ਛੱਡੀ ਕਸਰ ਨਾਂ ਕਾਈ!
ਕੈਕਸਟਨ ਹਾਲ 'ਚ ਮੱਚ ਗਈ ਫਿਰ ਹਾਲ ਦੁਹਾਈ!
ਜਦ ਖੂਨ ਧਤੀਰੀ ਚੋ" ਗਿਆ ਚੜੇ ਚਾਹ ਕਰੋੜੀ!
ਮੈਂ ਗੋਰੇ ਨੂੰ ਮਾਰਿਆ ਹੱਥ ਘੜੀਆਂ ਲਾਓ!
ਬੇਸ਼ੱਕ ਮੈਨੂੰ ਹੁਣ ਭਾਵੇਂ ਫਾਂਸੀ ਲਟਕਾਓ!
ਇੱਕੀਆਂ ਸਾਲਾ ਬਾਅਦ ਖੁਸ਼ੀ ਦੀ ਲਹਿਰ ਫੇ ਦੌੜੀ!
ਵਾਰ - ਵਾਰ ਨਈ ਜੰਮਣੇ ਪੁੱਤ ਐਸੇ ਮਾਂਵਾਂ!
ਜਿੰਦ ਵਾਰ ਚੰਮਕਾਂਵਦੇ ਜੋ ਕੌਂਮ ਦਾ ਨਾਂਵਾਂ!
"ਫਰੀਦਸਰਾਈਆ ਸੱਤਿਆ" ਹੋਈ ਛਾਂਤੀ ਚੌੜੀ!