ਉਡਿਆ ਤੂੰ ਫਿਰੇਂ ਵਿੱਚ ਫੋਕੀ ਟੌਹਰ ਦੇ ,
ਹੈਂਕੜ ਨੂੰ ਜ਼ੋਰ ਦੇ!
ਯਾਦ ਰੱਖੀਂ ਪੈਂਰ ਨਈਓ ਹੁੰਦੇ ਚੋਂਰ ਦੇ ,
ਬੁੱਧੀਂ ਕਮਜ਼ੋਰ ਦੇ!
ਉਹਦੀ ਦਿੱਤੀ ਕੋਣ ਖੋਲ ਲਊਗਾ ਗੰਢ ਨੂੰ ,
ਲੱਖਾਂ ਲਾ ਲਈਂ ਵੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!
ਪਸ਼ੂਆਂ ਤੋਂ ਭੈੜਾ ਤੇਰਾ ਚਾਰਾ ਬੰਦਿਆ ,
ਕੁਕਰਮ ਭਾਰਾ ਬੰਦਿਆ!
ਹਕੂਮਤ ਦਾ ਲੈ ਕੇ ਤੂੰ ਸਹਾਰਾ ਬੰਦਿਆ ,
ਫੇਰੇਂ ਆਰਾ ਬੰਦਿਆ!
ਰੱਖ ਦਊ ਖਲਾਰ ਬਦੀਆਂ ਦੇ ਫੰਡ ਨੂੰ ,
ਪਾਪਾ ਵਾਲੀ ਪੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!
ਕੀਤੇ ਤੂੰ ਤਰਕ ਸੱਚੇ ਨਿਰੰਕਾਰ ਤੇ ,
ਪ੍ਰਵਰਦਗਾਰ ਤੇ!
ਤੂੰ ਕੀ ਜਾਣੇ ਉਹਨੇ ਤੱਪਦੇ ਵੀ ਠਾਰ ਤੇ ,
ਡੁੱਬੇ ਬੇੜੇ ਤਾਰ ਤੇ!
ਜਿਹੜਾਂ ਕਦੇ ਲੱਗਣ ਨੀ ਦਿੰਦਾ ਕੰਡ ਨੂੰ ,
ਓ ਘੇਰ ਦਊ ਦੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!
ਗੁੱਝਾ ਭੇਤ ਕੋਣ ਜਾਣੇ ਕਰਤਾਰ ਦਾ ,
ਨਾਨਕਾਂ ਦੇ ਯਾਰ ਦਾ!
ਪੌੜੀ ਉੱਤੇ ਚਾੜ ਪਟਲਾਕੇ ਮਾਰ ਦਾ ,
ਜੋ ਬਾਹਲਾ ਹੰਕਾਰ ਦਾ!
ਵਾਂਗਰਾਂ ਲੁਹਾਰਾਂ ਕਰ ਦਊਗਾ ਝੰਡ ਨੂੰ ,
ਇਹ ਸਰੀਰ ਸੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!
ਕਰੇ ਮੰਨਮਾਨੀ ਭੁੱਲ ਬੈਠਾ ਰੱਬ ਤੂੰ ,
ਉਛਾਲਦਾ ਏ ਪੱਬ ਤੂੰ!
ਰੱਬ ਨੂੰ ਵੀ ਏਥੇ ਦੱਸਦਾਂ ਏ ਟੱਬ ਤੂੰ ,
ਅਕਲਾਂ ਨੂੰ ਦੱਬ ਤੂੰ!
ਪੁੱਟ ਦਊ ਪਲਾ ਚ' ਤੇਰੇ ਰੁੱਖ ਜੰਡ ਨੂੰ ,
ਜਰਾ ਰੱਖ ਠੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!
ਗੁਰੂ ਘਰਾਂ ਉੱਤੇ ਉੱਗਲਾਂ ਵੀ ਉੱਠੀਆਂ,
ਹੋਈਆਂ ਮੱਤਾਂ ਪੁੱਠੀਆਂ !
ਨਿੰਦਦੇ ਨਿੰਦਕ ਬੰਦ ਕਰ ਮੁੱਠੀਆਂ,
ਦੇ ਦਲੀਲਾਂ ਕੁੱਠੀਆਂ!
ਸਿੱਖੀ ਦੇ ਮਸੰਦ ਇਹੇ ਵੱਡੇ ਭੰਡ ਨੂੰ ,
ਕਰ ਦਊਗਾ ਰੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!
ਮੁੱਖ ਵਿੱਚ ਰਾਮ ਨਾਮ ਦੀਆਂ ਧੁਰੀਆਂ,
ਬਗਲਾਂ ਚ' ਛੁਪੀਆਂ !
ਫਰੀਦਸਰਾਈਆ ' ਆਦਤਾਂ ਏ ਬੁਰੀਆਂ,
ਮਾਰਦਾ ਜੋ ਖੁਰੀਆਂ !
'ਸੱਤਿਆ' ਤੂੰ ਝੂਠੀ ਕੇਰਦਾਂ ਏ ਖੰਡ ਨੂੰ ,
ਫੇਰਕੇ ਕਰੰਡ ਨੂੰ!
ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ ,
ਮਾਰਕੇ ਤੇ ਚੰਡ ਨੂੰ!