ਉੱਗੀ ਉੱਗੀ ਨੀ ਪਾਰ ਲਵੀ ਲਵੀ ਧੁੱਪ
ਜਿਵੇਂ ਮਨ ਵਿਚ ਮਿੱਠਾ ਮਿੱਠਾ ਮੋਹ
ਹਸੂੰ ਹਸੂੰ ਨੀ ਵੇਖ ਪਾਰ ਦੇ 'ਸਮਾਨ
ਉਹਨਾਂ ਕਾਲਖਾਂ ਨੂੰ ਸੁੱਟਿਆ ਈ ਧੋ
ਸੂਰਜੇ ਦਾ ਮੁੱਖ ਸਾਨੂੰ ਨਜ਼ਰ ਨਾ ਆਵੇ
ਵਿਚ ਪਰਬਤ ਰਿਹਾ ਏ ਖਲੋ
ਔਸ ਪਾਰ ਧੁੱਪੜੀ ਤੇ ਐਸ ਪਾਰ ਛਾਂ
ਸਾਡੀ ਜਿੰਦੜੀ ਨੂੰ ਪੈਂਦੀ ਊ ਖੋਹ ।
ਏਹੋ ਦੁਖ ਨੀ ਏਸ ਤੂਤਾਂ ਦੇ ਬੂਟੜੇ ਨੂੰ
ਕੋਈ ਕੋਈ ਪੱਤਾ ਪਵੇ ਰੋ ।